Print

ਮਲਟੀਕਲਚਰਲ (ਬਹੁ-ਸਭਿਆਚਾਰਕ) ਵਿਕਟੋਰਿਆ

ਵਿਕਟੋਰੀਆ ਸੰਸਾਰ ਦੇ ਸਭ ਤੋਂ ਵੱਧ ਵਿਵਿਧ ਅਤੇ ਸਭਿਆਚਾਰਕ ਸਮੁਦਾਇਆਂ ਵਿੱਚੋਂ ਇੱਕ ਹੈ। ਸਾਡੇ ਇੱਥੇ 200 ਤੋਂ ਵੱਧ ਦੇਸ਼ਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਨਿਵਾਸ ਕਰਦੇ ਹਨ, 260 ਭਾਸ਼ਾਵਾਂ ਜਾਂ ਬੋਲੀਆਂ ਬੋਲੀ ਜਾਂਦੀਆਂ ਹਨ, ਅਤੇ 135 ਭਿੰਨ-ਭਿੰਨ ਧਰਮਾਂ ਨੂੰ ਮੰਨਿਆ ਜਾਂਦਾ ਹੈ।

ਵਿਕਟੋਰਿਅਨ ਸਰਕਾਰ ਇੱਕ ਸਮਾਵੇਸ਼ੀ ਬਹੁ-ਸਭਿਆਚਾਰਕ ਸਮਾਜ ਦਾ ਸਮਰਥਨ ਕਰਦੀ ਹੈ ਜਿੱਥੇ ਆਪਣੇ ਸਭਿਆਚਾਰਕ ,ਭਾਸ਼ਾਈ ਜਾਂ ਧਾਰਮਿਕ ਪਿਛੋਕੜ ਉੱਤੇ ਧਿਆਨ ਦਿੱਤੇ ਬਿਨਾਂ ਹਰ ਕੋਈ ਸਮੁਦਾਏ ਵਿੱਚ ਭਾਗ ਲੈ ਸਕਦਾ ਹੈ ਅਤੇ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦਾ ਹੈ।

ਵਿਕਟੋਰਿਅਨ ਸਰਕਾਰ ਮਲਟੀਕਲਚਰਲ (ਬਹੁ-ਸਭਿਆਚਾਰਕ) ਸਮੁਦਾਇਆਂ ਦੀ ਹੇਠਾਂ ਦਿੱਤੇ ਤਰੀਕਿਆਂ ਨਾਲ ਮਦਦ ਕਰਦੀ ਹੈ:

  • ਸਮਾਰੋਹਾਂ, ਬਜੁਰਗਾਂ ਦੇ ਸਮੂਹਾਂ, ਸੰਸਥਾਤਮਕ ਸਮਰਥਨ, ਸਮੁਦਾਇਕ ਭਾਸ਼ਾ ਦੇ ਸਕੂਲਾਂ ਅਤੇ ਹੋਰ ਪ੍ਰਸਤਾਵਾਂ ਨਾਲ
  • ਇਮਾਰਤਾਂ ਅਤੇ ਸਹੂਲਤ-ਕੇਂਦਰਾਂ ਦੀ ਉਸਾਰੀ ਕਰਣ ਜਾਂ ਉਨ੍ਹਾਂ ਨੂੰ ਸੁਧਾਰਣ ਲਈ ਮੁੱਢਲੀਆਂ ਸਹੂਲਤਾਂ ਦੀ ਗਰਾਂਟ ਦੇਕੇ
  • ਅਵਸਥਾਪਨ ਜਰੂਰਤਾਂ ਸਹਿਤ ਸਮੁਦਾਏ ਦੇ ਮੁੱਦੀਆਂ ਉੱਤੇ ਪ੍ਰਤੀਕ੍ਰਿਆ ਕਰਣ ਵਾਲੇ ਪ੍ਰਸਤਾਵਾਂ ਨਾਲ
  • ਸਭਿਆਚਾਰਕ ਅਤੇ ਧਾਰਮਿਕ ਵਿਵਿਧਤਾ ਦੀ ਸੱਮਝ-ਬੁੱਝ ਅਤੇ ਸਾਮਾਜਕ ਸੁਮੇਲ ਦਾ ਪ੍ਰਸਾਰ ਕਰਣ ਲਈ ਅੰਤਰ-ਸਭਿਆਚਾਰਕ ਅਤੇ ਅੰਤਰ-ਧਾਰਮਿਕ ਪ੍ਰਸਤਾਵਾਂ ਨਾਲ।

ਅਸੀ ਇਹਨਾਂ ਮੁੱਖ ਸਮਾਰੋਹਾਂ ਦੁਆਰਾ ਵੀ ਆਪਣੀ ਵਿਵਿਧਤਾ ਦਾ ਜਸ਼ਨ ਮਨਾਉਂਦੇ ਹਾਂ: ਪ੍ਰੀਮਿਅਰ ਦਾ ਗਾਲਾ ਡਿਨਰ (Premier’s Gala Dinner), ਸਭਿਆਚਾਰਕ ਵਿਵਿਧਤਾ ਦਾ ਹਫ਼ਤਾ (Cultural Diversity Week), ਵਿਕਟੋਰੀਆ ਦਾ ਅਭਿਨੰਦਨ ਕਰਦਾ ਹੋਇਆ ਮਲਟੀਕਲਚਰਲ ਉਤਸਵ (Viva Victoria Multicultural Festival) ਅਤੇ ਉਤਕ੍ਰਿਸ਼ਟਤਾ ਲਈ ਵਿਕਟੋਰੀਆ ਦੇ ਬਹੁ-ਸਭਿਆਚਾਰਕ ਇਨਾਮ (Victoria’s Multicultural Awards for Excellence)।